Sri Guru Granth Sahib Ji

Анг 917

  1. ਰਾਮਕਲੀ ਮਹਲਾ ੩ ਅਨੰਦੁ

    Рамкали Махала, Третий Гуру, Ананд ~ Песнь блаженства:

  2. ੴ ਸਤਿਗੁਰ ਪ੍ਰਸਾਦਿ ॥

    Единый вечный Бог, постигнутый по милости Истинного Гуру

  3. ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥

    О моя мать! Мысленно я счастлив, потому что я нашел Истинного Сатгуру.

  4. ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥

    После встречи с Сатгуру я нахожусь в состоянии покоя и равновесия, как будто в моем сознании звучит радостная мелодия.

  5. ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥

    Кажется, что похожие на драгоценные камни музыкальные "бесценные раги-рагнисы" пришли воспеть хвалу Богу вместе со своими феями.

  6. ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥

    Все те, кто признали Бога, должны восхвалять его.

  7. ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥

    Нанак говорит, что после встречи с Сатгуру в уме возникло блаженство. १॥

  8. ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥

    О мой разум! Оставайся с Богом навсегда,

  9. ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥

    О мой, разум! Если ты сосредоточишься на Всевышнем, он забудет все твои печали.

  10. ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥

    Он будет с вами и выполнит всю вашу работу.

  11. ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥

    Почему вы забываете Мастера, который способен постичь все?

  12. ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥੨॥

    О, мой разум! Храни веру в Бога вечно. ॥

  13. ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥

    О истинный хозяин! Чего нет в Твоей небесной обители?

  14. ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥

    Всепод Твоим контролем, но только тот получает, кому Ты отдаешь Себя.

  15. ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥

    У тех, кто вечно прославляет тебя, есть имя в их сознании.

  16. ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥

    В сердцах тех, в ком звучит это имя, звучание слова "чистый" отзывается эхом в их сердцах.

  17. ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥੩॥

    Нанак говорит: «О истинный учитель, что есть такое, чего у тебя нет?॥

  18. ਸਾਚਾ ਨਾਮੁ ਮੇਰਾ ਆਧਾਰੋ ॥

    Истинное имя Бога - это моя основа.

  19. ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥

    Его имя - моя база, которая уничтожила все виды голода.

  20. ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥

    Имя, которое исполнило все мои желания, пришло мне в голову с чувством умиротворения и счастья.

  21. ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥

    Я навсегда посвящаю себя Гуру, который даровал эту славу.

  22. ਕਹੈ ਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ ॥

    Нанак говорит: о святые, слушайте внимательно; любите слово Гуру.

  23. ਸਾਚਾ ਨਾਮੁ ਮੇਰਾ ਆਧਾਰੋ ॥੪॥

    Истинное имя Господа - это моя жизненная сила.४ ॥

  24. ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥

    В этом счастливом доме сердца резонируют слова Анахад с пятью типами звуков - Рабаб, пахавадж, Таал, дурлу и раковина.

  25. ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥

    Пять слов звучат в этом счастливом доме сердца, доме, в котором Бог сохранил свою силу.

  26. ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥

    О Боже! Ты также покончил с ужасными временами, подчинив пятерых посланников камадика.

  27. ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥

    Во имя Господа - это создания, судьба которых была предначертана с самого начала.

  28. ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥੫॥

    Нанак говорит, что это слово звучит в доме-сердце, как будто звучит мелодия непрерывной Божественной музыки. ॥

  29. ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥

    Это тело ничтожно без истинного стремления к Богу.

  30. ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥

    Что может делать это беспомощное тело безистинного стремления к Богу?

  31. ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ ॥

    Эй, Банвари! Нет другой силы, кроме тебя, окажи милость.

  32. ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥

    У этого тела нет другого места, его можно улучшить, только настроившись на Слово Учителя.

  33. ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥੬॥

    Что может сделать это это беспомощное тело? ॥

  34. ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥

    Все говорят о радости, ликовании, но истинную радость я узнал от Гуру.

  35. ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥

    Истинное блаженство пришло к нам от Гуру, который всегда благоволит своим любимым слугам.

  36. ਕਰਿ ਕਿਰਪਾ ਕਿਲਵਿਖ ਕਟੇ ਗਿਆਨ ਅੰਜਨੁ ਸਾਰਿਆ ॥

    По милости Гуру уничтожает все грехи и благословляет его целебной мазью духовной мудрости.

  37. ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥

    Для тех, кто утратил свою привязанность к внутреннему существу, Истинный Господь сделал их жизнь прекрасной через слово.

  38. ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥

    Это истинное блаженство, знание о котором было получено от Гуру.॥

Русский перевод

Русский перевод выполнен машиной и ещё не проверен человеком.