Sri Guru Granth Sahib Ji

Анг 867

  1. ਨਿਰਮਲ ਹੋਇ ਤੁਮੑਾਰਾ ਚੀਤ ॥

    Твоё сознание станет незапятнанным и чистым.

  2. ਮਨ ਤਨ ਕੀ ਸਭ ਮਿਟੈ ਬਲਾਇ ॥

    Все несчастья твоего ума и тела будут устранены,

  3. ਦੂਖੁ ਅੰਧੇਰਾ ਸਗਲਾ ਜਾਇ ॥੧॥

    и вся твоя боль и тьма исчезнут. ||1||

  4. ਹਰਿ ਗੁਣ ਗਾਵਤ ਤਰੀਐ ਸੰਸਾਰੁ ॥

    Воспевая славные хвалы Господу, переплыви мировой океан.

  5. ਵਡ ਭਾਗੀ ਪਾਈਐ ਪੁਰਖੁ ਅਪਾਰੁ ॥੧॥ ਰਹਾਉ ॥

    По великой удаче достигают Бесконечного Господа, Изначального Существа. ||1||Пауза||

  6. ਜੋ ਜਨੁ ਕਰੈ ਕੀਰਤਨੁ ਗੋਪਾਲ ॥ ਤਿਸ ਕਉ ਪੋਹਿ ਨ ਸਕੈ ਜਮਕਾਲੁ ॥

    Посланник Смерти не может даже коснуться того смиренного существа, которое поёт Киртан хвалы Господу.

  7. ਜਗ ਮਹਿ ਆਇਆ ਸੋ ਪਰਵਾਣੁ ॥ ਗੁਰਮੁਖਿ ਅਪਨਾ ਖਸਮੁ ਪਛਾਣੁ ॥੨॥

    Гурмукх осознаёт своего Господа и Хозяина; его приход в этот мир одобрен. ||2||

  8. ਹਰਿ ਗੁਣ ਗਾਵੈ ਸੰਤ ਪ੍ਰਸਾਦਿ ॥

    Он поёт славные хвалы Господу, по Милости Святых;

  9. ਕਾਮ ਕ੍ਰੋਧ ਮਿਟਹਿ ਉਨਮਾਦ ॥

    его сексуальное желание, гнев и безумие искореняются.

  10. ਸਦਾ ਹਜੂਰਿ ਜਾਣੁ ਭਗਵੰਤ ॥

    Он знает, что Господь Бог всегда присутствует.

  11. ਪੂਰੇ ਗੁਰ ਕਾ ਪੂਰਨ ਮੰਤ ॥੩॥

    Это Совершенное Учение Совершенного Гуру. ||3||

  12. ਹਰਿ ਧਨੁ ਖਾਟਿ ਕੀਏ ਭੰਡਾਰ ॥

    Он зарабатывает сокровище богатства Господа.

  13. ਮਿਲਿ ਸਤਿਗੁਰ ਸਭਿ ਕਾਜ ਸਵਾਰ ॥

    Встречаясь с Истинным Гуру, все его дела разрешаются.

  14. ਹਰਿ ਕੇ ਨਾਮ ਰੰਗ ਸੰਗਿ ਜਾਗਾ ॥

    Он бодрствует и осознаёт в Любви к Имени Господа;

  15. ਹਰਿ ਚਰਣੀ ਨਾਨਕ ਮਨੁ ਲਾਗਾ ॥੪॥੧੪॥੧੬॥

    О Нанак, его ум привязан к Стопам Господа. ||4||14||16||

  16. ਗੋਂਡ ਮਹਲਾ ੫ ॥

    Гонд, Пятый Мехла:

  17. ਭਵ ਸਾਗਰ ਬੋਹਿਥ ਹਰਿ ਚਰਣ ॥

    Стопы Господа - это лодка, чтобы пересечь ужасающий мировой океан.

  18. ਸਿਮਰਤ ਨਾਮੁ ਨਾਹੀ ਫਿਰਿ ਮਰਣ ॥

    Размышляя в памятовании о Нааме, Имени Господа, он больше не умирает.

  19. ਹਰਿ ਗੁਣ ਰਮਤ ਨਾਹੀ ਜਮ ਪੰਥ ॥

    Воспевая славные хвалы Господу, ему не нужно идти по Пути Смерти.

  20. ਮਹਾ ਬੀਚਾਰ ਪੰਚ ਦੂਤਹ ਮੰਥ ॥੧॥

    Созерцая Верховного Господа, пять демонов побеждены. ||1||

  21. ਤਉ ਸਰਣਾਈ ਪੂਰਨ ਨਾਥ ॥

    Я вошёл в Твоё Святилище, о Совершенный Господь и Хозяин.

  22. ਜੰਤ ਅਪਨੇ ਕਉ ਦੀਜਹਿ ਹਾਥ ॥੧॥ ਰਹਾਉ ॥

    Пожалуйста, дай Свою руку Своим созданиям. ||1||Пауза||

  23. ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ ॥

    Симрити, Шастры, Веды и Пураны

  24. ਪਾਰਬ੍ਰਹਮ ਕਾ ਕਰਹਿ ਵਖਿਆਣ ॥

    излагают о Верховном Господе Боге.

  25. ਜੋਗੀ ਜਤੀ ਬੈਸਨੋ ਰਾਮਦਾਸ ॥

    Йоги, соблюдающие целибат, вайшнавы и последователи Рам Даса

  26. ਮਿਤਿ ਨਾਹੀ ਬ੍ਰਹਮ ਅਬਿਨਾਸ ॥੨॥

    не могут найти пределы Вечного Господа Бога. ||2||

  27. ਕਰਣ ਪਲਾਹ ਕਰਹਿ ਸਿਵ ਦੇਵ ॥

    Шива и боги сетуют и стонут,

  28. ਤਿਲੁ ਨਹੀ ਬੂਝਹਿ ਅਲਖ ਅਭੇਵ ॥

    но они не понимают даже крошечной части невидимого и непознаваемого Господа.

  29. ਪ੍ਰੇਮ ਭਗਤਿ ਜਿਸੁ ਆਪੇ ਦੇਇ ॥

    Того, кого Сам Господь благословляет любящим преданным поклонением,

  30. ਜਗ ਮਹਿ ਵਿਰਲੇ ਕੇਈ ਕੇਇ ॥੩॥

    очень редки в этом мире. ||3||

  31. ਮੋਹਿ ਨਿਰਗੁਣ ਗੁਣੁ ਕਿਛਹੂ ਨਾਹਿ ॥

    Я ничтожен, совершенно без добродетели;

  32. ਸਰਬ ਨਿਧਾਨ ਤੇਰੀ ਦ੍ਰਿਸਟੀ ਮਾਹਿ ॥

    все сокровища находятся в Твоём Взгляде Милости.

  33. ਨਾਨਕੁ ਦੀਨੁ ਜਾਚੈ ਤੇਰੀ ਸੇਵ ॥

    Нанак, кроткий, желает только служить Тебе.

  34. ਕਰਿ ਕਿਰਪਾ ਦੀਜੈ ਗੁਰਦੇਵ ॥੪॥੧੫॥੧੭॥

    Пожалуйста, будь милостив и даруй ему это благословение, о Божественный Гуру. ||4||15||17||

  35. ਗੋਂਡ ਮਹਲਾ ੫ ॥

    Гонд, Пятый Мехла:

  36. ਸੰਤ ਕਾ ਲੀਆ ਧਰਤਿ ਬਿਦਾਰਉ ॥

    Тот, кто проклят Святыми, будет повержен на землю.

  37. ਸੰਤ ਕਾ ਨਿੰਦਕੁ ਅਕਾਸ ਤੇ ਟਾਰਉ ॥

    Клеветник Святых будет сброшен с небес.

  38. ਸੰਤ ਕਉ ਰਾਖਉ ਅਪਨੇ ਜੀਅ ਨਾਲਿ ॥

    Я храню Святых близко к своей душе.

  39. ਸੰਤ ਉਧਾਰਉ ਤਤਖਿਣ ਤਾਲਿ ॥੧॥

    Святые спасаются мгновенно. ||1||

  40. ਸੋਈ ਸੰਤੁ ਜਿ ਭਾਵੈ ਰਾਮ ॥

    Он один является Святым, кто угоден Господу.

  41. ਸੰਤ ਗੋਬਿੰਦ ਕੈ ਏਕੈ ਕਾਮ ॥੧॥ ਰਹਾਉ ॥

    У Святых и Бога только одна работа. ||1||Пауза||

  42. ਸੰਤ ਕੈ ਊਪਰਿ ਦੇਇ ਪ੍ਰਭੁ ਹਾਥ ॥

    Бог даёт Свою руку, чтобы укрыть Святых.

  43. ਸੰਤ ਕੈ ਸੰਗਿ ਬਸੈ ਦਿਨੁ ਰਾਤਿ ॥

    Он пребывает со Своими Святыми, день и ночь.

  44. ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥

    С каждым вдохом и выдохом Он лелеет Своих Святых.

  45. ਸੰਤ ਕਾ ਦੋਖੀ ਰਾਜ ਤੇ ਟਾਲਿ ॥੨॥

    Он отнимает власть у врагов Святых. ||2||

  46. ਸੰਤ ਕੀ ਨਿੰਦਾ ਕਰਹੁ ਨ ਕੋਇ ॥

    Пусть никто не клевещет на Святых.

  47. ਜੋ ਨਿੰਦੈ ਤਿਸ ਕਾ ਪਤਨੁ ਹੋਇ ॥

    Кто клевещет на них, будет уничтожен.

  48. ਜਿਸ ਕਉ ਰਾਖੈ ਸਿਰਜਨਹਾਰੁ ॥

    Тот, кто защищён Господом-Творцом,

  49. ਝਖ ਮਾਰਉ ਸਗਲ ਸੰਸਾਰੁ ॥੩॥

    не может быть повреждён, как бы ни старался весь мир. ||3||

  50. ਪ੍ਰਭ ਅਪਨੇ ਕਾ ਭਇਆ ਬਿਸਾਸੁ ॥

    Я возлагаю свою веру на своего Бога.

  51. ਜੀਉ ਪਿੰਡੁ ਸਭੁ ਤਿਸ ਕੀ ਰਾਸਿ ॥

    Моя душа и тело принадлежат Ему.

  52. ਨਾਨਕ ਕਉ ਉਪਜੀ ਪਰਤੀਤਿ ॥

    Это вера, которая вдохновляет Нанака:

  53. ਮਨਮੁਖ ਹਾਰ ਗੁਰਮੁਖ ਸਦ ਜੀਤਿ ॥੪॥੧੬॥੧੮॥

    своевольные манмукхи потерпят неудачу, а Гурмукхи всегда победят. ||4||16||18||

  54. ਗੋਂਡ ਮਹਲਾ ੫ ॥

    Гонд, Пятый Мехла:

  55. ਨਾਮੁ ਨਿਰੰਜਨੁ ਨੀਰਿ ਨਰਾਇਣ ॥

    Имя Непорочного Господа - это Амброзиальная Вода.

  56. ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ ॥

    Воспевая его языком, грехи смываются. ||1||Пауза||

Русский перевод

Русский перевод выполнен машиной и ещё не проверен человеком.