Sri Guru Granth Sahib Ji

Анг 1053

  1. ਆਪੇ ਬਖਸੇ ਸਚੁ ਦ੍ਰਿੜਾਏ ਮਨੁ ਤਨੁ ਸਾਚੈ ਰਾਤਾ ਹੇ ॥੧੧॥

    Он Сам прощает и насаждает Истину. Тогда ум и тело настраиваются на Истинного Господа. ||11||

  2. ਮਨੁ ਤਨੁ ਮੈਲਾ ਵਿਚਿ ਜੋਤਿ ਅਪਾਰਾ ॥

    Внутри оскверненного ума и тела находится Свет Бесконечного Господа.

  3. ਗੁਰਮਤਿ ਬੂਝੈ ਕਰਿ ਵੀਚਾਰਾ ॥

    Тот, кто понимает Учения Гуру, созерцает это.

  4. ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥੧੨॥

    Побеждая эгоизм, ум становится безупречным навсегда; своим языком он служит Господу, Дарителю мира. ||12||

  5. ਗੜ ਕਾਇਆ ਅੰਦਰਿ ਬਹੁ ਹਟ ਬਾਜਾਰਾ ॥

    В крепости тела есть много лавок и базаров;

  6. ਤਿਸੁ ਵਿਚਿ ਨਾਮੁ ਹੈ ਅਤਿ ਅਪਾਰਾ ॥

    внутри них находится Наам, Имя совершенно бесконечного Господа.

  7. ਗੁਰ ਕੈ ਸਬਦਿ ਸਦਾ ਦਰਿ ਸੋਹੈ ਹਉਮੈ ਮਾਰਿ ਪਛਾਤਾ ਹੇ ॥੧੩॥

    В Его Дворе, человек украшается навечно Словом Шабада Гуру; он побеждает эгоизм и осознает Господа. ||13||

  8. ਰਤਨੁ ਅਮੋਲਕੁ ਅਗਮ ਅਪਾਰਾ ॥

    Драгоценность бесценна, недоступна и бесконечна.

  9. ਕੀਮਤਿ ਕਵਣੁ ਕਰੇ ਵੇਚਾਰਾ ॥

    Как может бедный несчастный оценить ее ценность?

  10. ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ ਪਛਾਤਾ ਹੇ ॥੧੪॥

    Через Слово Шабада Гуру это взвешивается, и таким образом Шабад осознается глубоко внутри. ||14||

  11. ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ ॥ ਮਾਇਆ ਮੋਹੁ ਪਸਰਿਆ ਪਾਸਾਰਾ ॥

    Великие тома Симритов и Шастр только расширяют привязанность к Майе.

  12. ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ ॥੧੫॥

    Глупцы читают их, но не понимают Слова Шабада. Как редки те, кто, как Гурмукх, понимают. ||15||

  13. ਆਪੇ ਕਰਤਾ ਕਰੇ ਕਰਾਏ ॥

    Сам Творец действует и заставляет всех действовать.

  14. ਸਚੀ ਬਾਣੀ ਸਚੁ ਦ੍ਰਿੜਾਏ ॥

    Через Истинное Слово Его Бани, Истина насаждается глубоко внутри.

  15. ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ ॥੧੬॥੯॥

    О, Нанак, через Наам человек благословляется славным величием, и на протяжении веков познается Единый Господь. ||16||9||

  16. ਮਾਰੂ ਮਹਲਾ ੩ ॥

    Маару, Третий Мехла:

  17. ਸੋ ਸਚੁ ਸੇਵਿਹੁ ਸਿਰਜਣਹਾਰਾ ॥

    Служите Истинному Господу-Творцу.

  18. ਸਬਦੇ ਦੂਖ ਨਿਵਾਰਣਹਾਰਾ ॥

    Слово Шабада - Разрушитель боли.

  19. ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥

    Он недоступен и непостижим; Его нельзя оценить. Он Сам недоступен и неизмерим. ||1||

  20. ਆਪੇ ਸਚਾ ਸਚੁ ਵਰਤਾਏ ॥

    Сам Истинный Господь делает Истину всепроникающей.

  21. ਇਕਿ ਜਨ ਸਾਚੈ ਆਪੇ ਲਾਏ ॥

    Он привязывает некоторых смиренных существ к Истине.

  22. ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥

    Они служат Истинному Господу и практикуют Истину; через Имя они поглощаются в Истинном Господе. ||2||

  23. ਧੁਰਿ ਭਗਤਾ ਮੇਲੇ ਆਪਿ ਮਿਲਾਏ ॥

    Изначальный Господь объединяет Своих преданных в Своем Союзе.

  24. ਸਚੀ ਭਗਤੀ ਆਪੇ ਲਾਏ ॥

    Он привязывает их к истинному преданному поклонению.

  25. ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥੩॥

    Тот, кто вечно поет Славные Хвалы Господу, через Истинное Слово Его Бани, получает прибыль от этой жизни. ||3||

  26. ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ ॥

    Гурмукх торгует и понимает свою собственную сущность.

  27. ਏਕਸ ਬਿਨੁ ਕੋ ਅਵਰੁ ਨ ਜਾਣਹਿ ॥

    Он не знает никого, кроме Единого Господа.

  28. ਸਚਾ ਸਾਹੁ ਸਚੇ ਵਣਜਾਰੇ ਪੂੰਜੀ ਨਾਮੁ ਵਿਸਾਹਾ ਹੇ ॥੪॥

    Истинный - банкир, и Истинны Его торговцы, которые покупают товар Наама. ||4||

  29. ਆਪੇ ਸਾਜੇ ਸ੍ਰਿਸਟਿ ਉਪਾਏ ॥

    Он Сам создает и творит Вселенную.

  30. ਵਿਰਲੇ ਕਉ ਗੁਰ ਸਬਦੁ ਬੁਝਾਏ ॥

    Он вдохновляет немногих осознать Слово Шабада Гуру.

  31. ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥

    Те смиренные существа, которые служат Истинному Гуру, истинны. Он разрывает петлю смерти с их шей. ||5||

  32. ਭੰਨੈ ਘੜੇ ਸਵਾਰੇ ਸਾਜੇ ॥

    Он разрушает, создает, украшает и формирует все существа,

  33. ਮਾਇਆ ਮੋਹਿ ਦੂਜੈ ਜੰਤ ਪਾਜੇ ॥

    и привязывает их к двойственности, привязанности и Майе.

  34. ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥

    Самовольные манмукхи вечно блуждают, действуя вслепую. Смерть накинула свою петлю на их шеи. ||6||

  35. ਆਪੇ ਬਖਸੇ ਗੁਰ ਸੇਵਾ ਲਾਏ ॥

    Он Сам прощает и призывает нас служить Гуру.

  36. ਗੁਰਮਤੀ ਨਾਮੁ ਮੰਨਿ ਵਸਾਏ ॥

    Через Учения Гуру Наам поселяется в уме.

  37. ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥

    Ночью и днем медитируйте на Наам, Имя Истинного Господа, и получите прибыль от Наама в этом мире. ||7||

  38. ਆਪੇ ਸਚਾ ਸਚੀ ਨਾਈ ॥

    Он Сам Истинен, и Истинно Его Имя.

  39. ਗੁਰਮੁਖਿ ਦੇਵੈ ਮੰਨਿ ਵਸਾਈ ॥

    Гурмукх дарует это и запечатлевает это в уме.

  40. ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥੮॥

    Благородны и возвышенны те, в чьем уме обитает Господь. Их головы свободны от раздора. ||8||

  41. ਅਗਮ ਅਗੋਚਰੁ ਕੀਮਤਿ ਨਹੀ ਪਾਈ ॥

    Он недоступен и непостижим; Его ценность невозможно оценить.

  42. ਗੁਰ ਪਰਸਾਦੀ ਮੰਨਿ ਵਸਾਈ ॥

    По Милости Гуру Он обитает в уме.

  43. ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥੯॥

    Никто не призывает к ответу того человека, который восхваляет Слово Шабада, Дарителя добродетели. ||9||

  44. ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ ॥

    Брахма, Вишну и Шива служат Ему.

  45. ਅੰਤੁ ਨ ਪਾਵਹਿ ਅਲਖ ਅਭੇਵਾ ॥

    Даже они не могут найти пределы невидимого, непознаваемого Господа.

  46. ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥੧੦॥

    Те, кто благословлены Твоим Взглядом Милости, становятся Гурмукхами и постигают непостижимое. ||10||

Русский перевод

Русский перевод выполнен машиной и ещё не проверен человеком.